Monday, October 16, 2017

Nihang Singhan de bole - ਨਿਹੰਗ ਸਿੰਘਾਂ ਦੇ ਬੋਲੇ



ਨਿਹੰਗ ਸਿੰਘਾਂ ਦੇ ਬੋਲੇ:
ਡੰਡਾ- ਅਕਲਦਾਨ
ਜੁੱਤੀ- ਅਣਥੱਕ ਸਵਾਰੀ, ਚਰਨਦਾਸੀ
ਛੱਜ - ਅਦਾਲਤੀਆ
ਰਜਾਈ- ਅਫਲਾਤੂਨੀ
ਸੌਣਾ - ਅੜਿੰਗ ਬੜਿੰਗ
ਬੁਖਾਰ- ਆਕੜਭੰਨ
ਦੁੱਧ - ਸਮੁੰਦਰ
ਲੂਣ - ਸਰਬਰਸ
ਸੋਟਾ - ਸਲੋਤਰ
ਥੋੜਾ - ਸਵਾਇਆ
ਇੱਕ- ਸਵਾ ਲੱਖ
ਮੂਲੀ- ਕਰਾੜੀ
ਭੁੱਖ - ਕੜਾਕਾ
ਚਾਕੂ- ਕੋਤਵਾਲ
ਲੱਸੀ - ਖਾਰਾ ਸਮੁੰਦਰ
ਬੀੜੀ ਪੀਣਾ - ਗਧੀ ਚੁੰਘਣਾ
ਡਰਾਕਲ - ਗਿੱਦੜ
ਗੂੰਗਾ - ਗੁਪਤਾ
ਸੂਈ - ਚਲਾਕਣ
ਪਿਸ਼ਾਬ ਕਰਨਾ - ਚੀਤਾ ਭਜਾਉਣਾ
ਗਧਾ - ਥਾਣੇਦਾਰ
ਕੜਛੀ -ਦਿਆਲ ਕੌਰ
ਨੀਂਦ - ਧਰਮਰਾਜ ਦੀ ਧੀ
ਅੱਧੀ ਰੋਟੀ- ਫੱਟੜ ਪ੍ਰਸ਼ਾਦਾ
ਮੱਕੀ -ਬਸੰਤ ਕੌਰ
ਬੈਂਗਣ-ਬਟੇਰਾ
ਗੰਜਾ - ਕਲਗਾ ਸਿੰਘ
ਅੰਨ੍ਹਾ -ਸੂਰਮਾ ਸਿੰਘ
ਇੰਜਣ -ਤੇਜਾ ਸਿੰਘ
ਰੇਲ ਗੱਡੀ - ਭੂਤਨੀ
ਬੱਸ - ਨੱਕ ਵੱਢੀ
ਮੱਛੀ - ਜਲ ਤੋਰੀ
ਮੁਰਗਾ - ਕਾਜ਼ੀ
ਕੁੱਤਾ -ਕੁਤਬਦੀਨ
ਸਾਈਕਲ - ਸ਼ੈਤਾਨੀ ਚਰਖਾ
ਨਲਕਾ - ਦਸ ਨੰਬਰੀਆ
ਧੌਲੇ - ਹੀਰੇ
ਮਿਰਚ - ਲੜਾਕੀ
ਗੰਢਾ = ਰੂਪਾ
ਖੰਡ =ਸਿਰ ਖਿੰਡੀ
ਗੁੜ = ਸਿਰ ਜੋੜ
ਗਾਜਰਾਂ = ਗੋਬਿੰਦੀਅਾਂ
ਫਾਹੁੜਾ = ਕਦਰਦਾਨ
ਦੰਦਾ ਦਾ ਬੀੜ = ਘੁਲਾੜੀ
ਮੈਲਾ ਕਛਹਿਰਾ = ਮਸਤਾਨਾ
ਗੰਦਾ ਪਿਅਾ ਹੋਵੇ = ਮੁਗਲ ਮਰਿਅਾ ਪਿਅਾ
ਨਾਲਾ ਬਦਲਣਾ = ਛਾੳੁਣੀ ਬਦਲਣੀ
ਜੰਗਲ ਪਾਣੀ ਜਾਣਾ = ਗੱਡਾ ਲਾਹ ਕੇ ਅਾੳੁਣਾ
ਬੇਹੀ ਰੋਟੀ = ਮਿੱਠਾ ਪ੍ਰਸ਼ਾਦਾ
ਅਾੳੁਲਾ = ਰੋੜੂ ਪ੍ਰਸ਼ਾਦ
ਦਹੀਂ-ਲੱਸੀ ਨੂੰ ਮਸਤੋ
ਝਟਕੇ ਨੂੰ ਮਹਾਂਪ੍ਰਸ਼ਾਦ,
ਝੋਟੇ ਨੂੰ ਮਹਿਖਾਸੁਰ,
ਹਰੇ ਘਾਹ ਨੂੰ ਮਖ਼ਮਲੀ ਫਰਸ਼,
ਬਿੱਲੀ ਨੂੰ ਮਲਿਕਾ,
ਸਰੀਰ ਨੂੰ ਮੜੋਲੀ,
ਲੁੱਟਮਾਰਨ ਨੂੰ ਮਾਰਵਕਾਰਾ,
ਸਿਆਪੇ ਨੂੰ ਮਾਰੂ ਰਾਗ,
ਮਠਿਆਈ ਨੂੰ ਸ਼ਕਰਕੰਦੀ,
ਦਾਤਣ ਨੂੰ ਮੁਸ਼ਮਾਂਜਣਾ,
ਲੂਣ ਨੂੰ ਰਾਮ ਰਸ,
ਟੀਂਡੇ ਨੂੰ ਰਾਮ ਲੱਡੂ,
ਗੰਢੇ ਨੂੰ ਰੁੱਪਾ,
ਕਾੜ੍ਹਨੀ ਨੂੰ ਰੂਪ ਕੌਰ,
ਭੂਤ ਨੂੰ ਰੰਘੜ
ਕਾਣੇ ਨੂੰ ਲੱਖ ਨੇਤਰਾ,
ਟੁੰਡੇ ਨੂੰ ਲੱਖ ਬਾਹਾਂ,
ਅੰਨ੍ਹੇ ਨੂੰ ਸੂਰਮਾ,
ਲੰਙੇ ਨੂੰ ਸੁਚਾਲਾ,
ਮੱਲ੍ਹਮ ਨੂੰ ਗੋਪਾਲ ਚੰਦਨ,
ਸਰੀਰ ਛੱਡ ਜਾਣ ਵਾਲੇ ਨੂੰ ਚੋਲਾ ਬਦਲਣਾ,
ਰਸੋਈਏ ਨੂੰ ਲਾਂਗਰਾ ਸਿੰਘ
ਲਾਲ ਮਿਰਚ ਨੂੰ ਲੜਾਕੀ,
ਲਾਚੇ ਨੂੰ ਕੰਬਲ,
ਬਾਜਰੇ ਨੂੰ ਲਾਚੀ ਦਾਣਾ,
ਘਟੀਆ ਲੋਕਾਂ ਨੂੰ ਲੰਡੀ ਬੁੱਚੀ,
ਸਿੰਘਾਂ ਦੇ ਕਾਫ਼ਲੇ ਨੂੰ ਵਹੀਰਾਂ ਜਾਂ ਗੁਰੂ ਕੀ ਫ਼ੌਜ,
ਭੰਗ ਦੀ ਮਿੱਠੀ ਦੇਗ ਨੂੰ ਸ਼ਹੀਦੀ ਦੇਗ,
ਭੰਗ ਘੋਟਣ ਵਾਲੇ ਡੰਡੇ ਨੂੰ ਸਲੋਤਰ,
ਸੋਟੇ ਨੂੰ ਅਕਲ ਦਾਨ,
ਹਵਾ ਨੂੰ ਇੰਦਰਾਣੀ
ਹਾਥੀ ਨੂੰ ਕੋਟਾ ਸਿੰਘ
ਛੋਲਿਆਂ ਨੂੰ ਬਦਾਮ,
ਰੋਟੀ ਨੂੰ ਪ੍ਰਸ਼ਾਦਾ,
ਬੈਂਗਣ ਨੂੰ ਬਟੇਰਾ,
ਹੋਲਾਂ ਨੂੰ ਇਲਾਚੀਆਂ,
ਕੜ੍ਹੀ ਨੂੰ ਅੰਮਿ੍ਤੀ,
ਇਲਾਚੀ ਨੂੰ ਫ਼ਲਾਈ,
ਸ਼ੱਕਰ ਨੂੰ ਸਿਰਖਿੰਡੀ,
ਮੂਲੀ ਨੂੰ ਕਰਾੜੀ
ਛੰਨ ਨੂੰ ਸੀਸ ਮਹਿਲ,
ਝਾੜੂ ਨੂੰ ਸੁੰਦਰੀ,
ਜੁੱਤੀ ਨੂੰ ਅਣਥੱਕ ਸਵਾਰੀ,
ਰਜਾਈ ਨੂੰ ਅਫ਼ਲਾਤੂਨੀ ਮੁਰਗਾ,
ਕੁੱਤੇ ਨੂੰ ਕੁਤਬਦੀਨ,
ਨੀਂਦ ਨੂੰ ਧਰਮ ਰਾਜ ਦੀ ਧੀ,
ਸਰਕਾਰੀ ਜ਼ਮੀਨ ਨੂੰ ਟੁੱਕਰ,
ਪੈਸੇ ਨੂੰ ਤਾਂਬਾ,
ਦੌਲਤ ਨੂੰ ਦਮੜਾ,
ਗਲਾਸ ਨੂੰ ਚੁਬਾਰਾ,
ਕੜਛੀ ਨੂੰ ਰੱਜੀ,
ਸਲਵਾਰ ਨੂੰ ਦੋਨਾਲੀ
ਹੁੱਕੇ ਨੂੰ ਜਗਤ ਜੂਠ,
ਬੀੜੀ ਨੂੰ ਗਧੀ ਚੁੰਘ
ਡਿੱਗ ਪੈਣ ਵਾਲੇ ਨੂੰ ਛਾਲ ਮਾਰਨੀ,
ਦੁੱਧ ਨੂੰ ਸਮੁੰਦਰਾ,
ਲੂਣ ਨੂੰ ਸਰਬਰਸ,
ਸਿਰੋਂ ਰੋਡੇ ਨੂੰ ਸਿਰਗੁੰਮ,
ਗੁੰਮ ਨੂੰ ਸਿਰ ਜੋੜ,
ਭੰਗ ਨੂੰ ਸੁੱਖ ਨਿਧਾਨ,
ਛਾਨਣੀ ਨੂੰ ਸੁਜਾਖੀ,
ਝਾੜੂ ਦੀ ਸੇਵਾ ਕਰਨ ਵਾਲੇ ਨੂੰ ਸੂਬੇਦਾਰ,
ਪਰਨੇ ਨੂੰ ਹਜ਼ੂਰੀਆ,
ਪਾਟੇ ਕੱਪੜੇ ਨੂੰ ਹੰਕਾਰਿਆ,
ਚਿਖ਼ਾ ਨੂੰ ਕਾਠਗੜ੍ਹ,
ਖੰਡੇ ਨੂੰ ਕਾਨੂੰਗੋ,
ਕੁੱਤੇ ਨੂੰ ਅਹਿਮਦ ਸ਼ਾਹ ਅਬਦਾਲੀ,
ਹਲਦੀ ਨੂੰ ਕੇਸਰ,
ਪੇਸ਼ਾਬ ਕਰਨ ਨੂੰ ਗੜ੍ਹ ਤੋੜਨਾ,
ਗਾਜਰ ਨੂੰ ਗੋਵਿੰਦੀ,
ਜੁੱਤੀ ਨੂੰ ਚਰਨਦਾਸੀ,
ਅਫ਼ੀਮ ਨੂੰ ਚਿਮਨੀ ਬੇਗਮ,
ਸਾਈਕਲ ਨੂੰ ਵਾਵਰੋਲਾ,
ਰੇਲ ਗੱਡੀ ਨੂੰ ਭੂਤਨੀ,
ਰੇਲ ਦੇ ਇੰਜਣ ਨੂੰ ਤੇਜਾ ਸਿੰਘ,
ਮੱਛੀ ਨੂੰ ਜਲ ਤੋਰੀ,
ਜਲੇਬੀ ਨੂੰ ਜੰਡ ਦੀ ਫ਼ਲੀ,
ਸੂਈ ਨੂੰ ਜੋੜ ਮੇਲਣੀ,
ਪਖਾਨੇ ਜਾਣ ਨੂੰ ਜੰਗਲ ਪਾਣੀ ਜਾਣਾ,
ਗਧੇ ਨੂੰ ਥਾਣੇਦਾਰ,
ਸ਼ੀਸ਼ੇ ਨੂੰ ਦੀਦਾਰਾ ਸਿੰਘ,
ਵੱਕਾਰ ਨੂੰ ਧਰਮਰਾਜ ਦਾ ਪੁੱਤਰ,
ਕਹੀ ਨੂੰ ਪਤਾਲਪੁਰੀ,
ਕੁਹਾੜੇ ਨੂੰ ਪਰਸਾ ਰਾਮ,
ਭੇਡ ਨੂੰ ਪਰੀ,
ਪੱਖੇ ਨੂੰ ਪੌਣ ਪ੍ਰਕਾਸ਼,
ਮੂੰਹ-ਹੱਥ ਧੋਣ ਨੂੰ ਪੰਜ ਇਸ਼ਨਾਨਾ,
ਘਿਓ ਨੂੰ ਪੰਜਵਾਂ ਰਤਨ,
ਦਿਨ ਨੂੰ ਪ੍ਰਕਾਸ਼ਾ ਸਿੰਘ,
ਅੱਗ ਨੂੰ ਬਸੰਤਰ,
ਖੁਰਪੇ ਨੂੰ ਬਾਜ,
ਸ਼ਲਗਮ ਨੂੰ ਭੋਇੰਸੁਰ ਆਦਿ ਆਖ਼ਦੇ ਸਨ।

ਜਿਸ ਬੰਦੇ ਦੀ ਭਾਸ਼ਾ ਚੜ੍ਹਦੀ ਕਲਾ ਵਾਲੀ ਹੋਵੇਗੀ ਉਸ ਦੀ ਮਾਨਸਿਕਤਾ ਵੀ ਚੜ੍ਹਦੀ ਕਲਾ ਵਾਲੀ ਹੁੰਦੀ ਹੈ। ਇਹ ਇੱਕ ਮਨੋਵਿਗਿਆਨਕ ਸੱਚ ਹੈ। ਚੜ੍ਹਦੀ ਕਲਾ ਦਾ ਸੰਕਲਪ ਇਸ ਜਗਤ ਨੂੰ ਦੇਖਣ ਦਾ ਹੀ ਇਕ ਵੱਖਰੀ ਭਾਂਤ ਦਾ ਦ੍ਰਿਸ਼ਟੀਕੋਣ ਹੈ।

-  Copied from ਗੁਰਪ੍ਰੀਤ ਸਿੰਘ ਸਹੋਤਾ 's facebook wall.