ਇਕ ਸ਼ਬਦ ਵਿਚ ਇਸਦਾ ਉੱਤਰ ਹੈ "ਨਹੀਂ " |
ਸਿੱਖਾਂ ਦਾ ਗੁਰੂ ਸਿਰਫ ਤੇ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਹੀ ਹੈ | ਤੇ ਸਿੱਖ ਨੇ ਆਪਣੇ ਜੀਵਨ ਦੀ ਅਗਵਾਈ ਸਿਰਫ ਤੇ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਹੀ ਲੈਣੀ ਹੈ | ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਹੀ ਸਾਡੀ ਕਸਵੱਟੀ ਹੈ ਤੇ ਦੁਨੀਆ ਵਿਚ ਸਿਰਫ ਇੱਕੋ ਇਕ ਧਾਰਮਿਕ ਗਰੰਥ ਹੈ ਜਿਸਦੀ ਸੰਪਾਦਨਾ ਉਸ ਧਰਮ ਦੇ ਬਾਨੀਆਂ ਨੇ ਆਪਣੀ ਦੇਖ ਰੇਖ ਵਿਚ ਕਰਵਾਈ ਤੇ ਇਸ ਗੱਲ ਦਾ ਧਿਆਨ ਰੱਖਿਆ ਇਸ ਉਸ ਵਿਚ ਅਜਿਹੀ ਹੋਰ ਕੋਈ ਰਚਨਾ ਸ਼ਾਮਿਲ ਨਾ ਕੀਤੀ ਜਾਵੇ ਜੋ ਅਕਾਲ ਪੁਰਖ ਤੇ ਮਨੁੱਖ ਦੇ ਮਿਲਾਪ ਦੇ ਰਸਤੇ ਦੀ ਸਹੀ ਸੇਧ ਨਾ ਦਿੰਦੀ ਹੋਵੇ | ਜਿਹੜੇ ਵੀ ਸੰਤਾਂ ਭਗਤਾਂ, ਮਹਾਪੁਰਖਾਂ ਦੀ ਬਾਣੀ ਇਸ ਵਿਚ ਸ਼ਾਮਿਲ ਕੀਤੀ ਗਈ ਉਹ ਸਾਰੀ ਹੀ ਓਹਨਾ ਦੀ ਆਪਣੀ ਉਚਾਰਣ ਕੀਤੀ ਹੋਈ ਹੈ ਤੇ ਓਹਨਾ ਦੇ ਅਕਾਲ ਪੁਰਖ ਨਾਲ ਮਿਲਾਪ ਦੇ ਅਹਿਸਾਸ ਦੀ ਗਵਾਹੀ ਭਰਦੀ ਹੈ | ਬਾਕੀ ਦੇ ਸਾਰੇ ਧਾਰਮਿਕ ਗਰੰਥ, ਉਸ ਧਰਮ ਦੇ ਬਾਨੀ ਦੇ ਇਸ ਜਹਾਨੋ ਕੂਚ ਕਰਨ ਤੋਂ ਬਾਅਦ ਉਸਦੇ ਚੇਲਿਆਂ ਨੇ ਆਪਣੀ ਗ੍ਰਹਿਣ ਕੀਤੀ ਸਿੱਖਿਆ ਦੀ ਸਮਝ ਦੇ ਹਿਸਾਬ ਨਾਲ ਲਿਖੇ |
ਦਸਮ ਗਰੰਥ ਦੀ ਬਾਣੀ ਵੀ ਭਾਵੇਂ ਬਹੁਤ ਲੋਕ ਗੁਰੂ ਕਾਲ ਦੀ ਲਿਖਤ ਹੀ ਮੰਨਦੇ ਨੇ | ਪਰ ਦਸਮ ਗਰੰਥ ਦਾ ਅਜੋਕਾ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਜੋਤਿ ਜੋਤ ਸਮਾਉਣ ਤੋਂ ਬਾਅਦ ਹੀ ਪ੍ਰਚਲਿਤ ਹੋਇਆ | ਗੁਰੂ ਸਾਹਿਬ ਦੇ ਸਮੇ ਦੇ ਇਤਿਹਾਸ ਵਿਚ ਵੀ ਜਿਆਦਾਤਰ ਗੁਰੂ ਗੋਬਿੰਦ ਸਿੰਘ ਜੀ ਦੇ ਦੀਬਾਨ ਵਿਚ ਜਪੁਜੀ ਸਾਹਿਬ , ਆਸਾ ਦੀ ਵਾਰ , ਆਨੰਦ ਸਾਹਿਬ, ਸੋਦਰ , ਸੋਹਿਲਾ ਆਦਿ ਬਾਣੀ ਦੇ ਪਾਠ ਦਾ ਹੀ ਜਿਕਰ ਆਉਂਦਾ ਹੈ | ਇਥੋਂ ਤਕ ਕਿ ਚਮਕੌਰ ਦੀ ਜੰਗ ਵਿਚ ਵੀ ਅੰਮ੍ਰਿਤ ਵੇਲੇ ਦੇ ਦੀਬਾਨ ਵਿਚ ਆਸਾ ਦੀ ਵਾਰ ਦੇ ਕੀਰਤਨ ਦਾ ਜਿਕਰ ਹੈ |
ਇਹ ਫੈਸਲਾ ਕਿ ਸਿਖਾਂ ਦਾ ਗੁਰੂ ਕੋਈ ਦੇਹਧਾਰੀ ਨਹੀਂ ਸਿਰਫ ਸ਼ਬਦ ਗੁਰੂ ਹੀ ਹੋਵੇਗਾ, ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੇ ਹੱਥ ਵਿਚ ਪੰਥ ਦੀ ਵਾਗਡੋਰ ਦੇਣ ਤੋਂ ਪਹਿਲਾ ਹੀ ਕਰ ਗਏ ਸਨ | ਤੇ ਉਸ ਸਮੇ ਸਿਰਫ ਇਕ ਹੀ ਗਰੰਥ ਸੀ, ਸ੍ਰੀ ਗੁਰੂ ਗਰੰਥ ਸਾਹਿਬ, ਜਿਸ ਨੂੰ ਉਸ ਸਮੇ "ਆਦਿ ਗਰੰਥ" ਕਿਹਾ ਜਾਂਦਾ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਿਲ ਕਰ ਕੇ ਉਸ ਗਰੰਥ ਨੂੰ ਗੁਰੂਤਾ ਦੇ ਕੇ ਖਾਲਸੇ ਨੂੰ ਗੁਰੂ ਗਰੰਥ ਸਾਹਿਬ ਦੇ ਲੜ ਲਾ ਦਿੱਤਾ |
ਭਾਂਵੇ ਅੱਜ ਇਸ ਗੱਲ ਬਾਰੇ ਭੰਬਲਭੂਸਾ ਹੈ ਕਿ ਦਸਮ ਗਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਜਾ ਨਹੀਂ | ਤੇ ਇਸ ਬਾਰੇ ਵਿਦਵਾਨਾਂ ਦੀ ਵੱਖਰੀ ਵੱਖਰੀ ਰਾਏ ਹੈ | ਪਰ ਇਸ ਗੱਲ ਵਿਚ ਕੋਈ ਦੁਚਿਤੀ ਵਿਚ ਜਾਣ ਦੀ ਲੋੜ ਨਹੀਂ ਕਿ ਦਸਮ ਗਰੰਥ ਗੁਰੂ ਹੈ ਕਿ ਨਹੀਂ | ਕਿਓਂ ਕਿ ਇਸ ਦਾ ਫੈਸਲਾ ਗੁਰੂ ਜੀ ਨੇ ਆਪ ਹੀ ਕਰ ਦਿੱਤਾ ਹੈ | ਜੇ ਦਸਮ ਗਰੰਥ ਦੀ ਰਚਨਾ ਨੂੰ ਵੀ ਗੁਰੂ ਸਾਹਿਬ ਨੇ ਗੁਰੂ ਗਰੰਥ ਸਾਹਿਬ ਦੇ ਬਰਾਬਰ ਦਾ ਰੁਤਬਾ ਦੇਣਾ ਹੁੰਦਾ ਤਾ ਉਸਨੂੰ ਵੀ ਗੁਰੂ ਗਰੰਥ ਸਾਹਿਬ ਵਿਚ ਸ਼ਾਮਿਲ ਕਰ ਲਿਆ ਜਾਂਦਾ | ਪਰ ਗੁਰੂ ਸਾਹਿਬ ਨੇ ਇਹ ਨਹੀਂ ਕੀਤਾ |
ਸੋ ਜੋ ਫੈਸਲਾ ਗੁਰੂ ਸਾਹਿਬ ਆਪ ਹੀ ਕਰ ਕੇ ਗਏ ਹਨ ਕਿ ਸਿੱਖਾਂ ਦਾ ਗੁਰੂ ਸਿਰਫ ਤੇ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੀ ਹਨ | ਉਸ ਬਾਰੇ ਹੋਰ ਜਿਆਦਾ ਭੰਬਲ ਭੂਸੇ ਵਿਚ ਪੈਣ ਦੀ ਲੋੜ ਨਹੀਂ |
ਸਿੱਖ ਦੇ ਲਈ ਕਿਸੇ ਵੀ ਹੋਰ ਗਰੰਥ ਜਾ ਪੁਸਤਕ, ਭਾਵੇਂ ਕਿਸੇ ਹੋਰ ਧਰਮ ਦੇ ਹੀ ਹੋਣ, ਪੜਨ ਦੀ ਕੋਈ ਮਨਾਹੀ ਨਹੀਂ ਹੈ | ਪਰ ਸਾਡੀ ਕਸਵੱਟੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਹੀ ਹੈ | ਤੇ ਜਿਹੜਾ ਵਿਚਾਰ ਜਾ ਵਿਚਾਰਧਾਰਾ ਗੁਰਬਾਣੀ ਅਨੁਸਾਰ ਨਹੀਂ | ਉਸਨੂੰ ਬਿਨਾ ਕਿਸੇ ਡਰ ਦੇ ਬੇਬਾਕੀ ਨਾਲ ਰੱਦ ਕੀਤਾ ਜਾ ਸਕਦਾ ਹੈ | ਪਰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਿਆ ਜਾਵੇ ਕਿ ਦੂਜੇ ਧਰਮ ਦੀ ਧਾਰਮਿਕ ਪੁਸਤਕ ਦਾ ਵੀ ਸਤਿਕਾਰ ਕੀਤਾ ਜਾਵੇ, ਭਾਵੇਂ ਉਸਦੇ ਸਾਰੇ ਵਿਚਾਰ ਸਾਡੇ ਮੰਨਣ ਯੋਗ ਨਹੀਂ ਹਨ |
Saturday, April 29, 2017
ਅਰਦਾਸ ਵਿਚ "ਪ੍ਰਥਮ ਭਗੌਤੀ ..." ਵਾਲੇ ਬੰਦ ਵਿਚ "ਭਗੌਤੀ" ਦਾ ਕੀ ਅਰਥ ਹੈ ? ( What is the meaning of Bhgauti in Sikh Ardaas ?
ਅਰਦਾਸ ਦਾ ਪਹਿਲਾ ਬੰਦ "ਪ੍ਰਥਮ ਭਗੌਤੀ ..." ਵਾਲਾ ਦਸਮ ਗਰੰਥ ਵਿੱਚੋ ਹੈ ਤੇ "ਚੰਡੀ ਦੀ ਵਾਰ" ਦੇ ਸ਼ੁਰੂ ਵਿਚ ਹੈ |
ਦਸਮ ਗਰੰਥ ਵਿਚ ਹੋਰ ਵੀ ਬਾਣੀਆਂ ਹਨ ਜੋ ਨਿਤਨੇਮ ਵਿਚ ਸ਼ਾਮਿਲ ਹਨ ਜਿਵੇਂ ਕੇ "ਜਾਪੁ ਸਾਹਿਬ ", ਸਵੈਯੇ , ਚੌਪਈ : ਇਹ ੩ ਬਾਣੀਆਂ ਗੁਰੂ ਗਰੰਥ ਸਾਹਿਬ ਵਿਚ ਨਹੀਂ ਹਨ |
( ਦਸਮ ਗਰੰਥ ਦੇ ਸਬੰਧ ਵਿਚ ਸਿਖਾਂ ਵਿਚ ੩ ਧੜੇ ਹਨ :
੧. ਜਿਹੜੇ ਸਾਰੇ ਹੀ ਦਸਮ ਗਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਬਾਣੀ ਮੰਨਦੇ ਹਨ|
੨. ਜਿਹੜੇ ਸਾਰੇ ਹੀ ਦਸਮ ਗਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ ਮੰਨਦੇ
ਅਤੇ
੩. ਜਿਹੜੇ ਇਸ ਵਿੱਚੋ ਕੁਛ ਬਾਣੀ (ਲਗਭਗ ਤੀਜਾ ਹਿੱਸਾ) ਨੂੰ ਹੀ ਗੁਰਮਤਿ ਸਿਧਾਂਤ ਅਨੁਸਾਰ ਮੰਨਦੇ ਹਨ| ( ਮੈਂ ਇਹਨਾਂ ਵਿਚੋਂ ਕਿਸੇ ਵੀ ਧੜੇ ਵਿਚ ਨਹੀਂ ਹਾਂ | )
ਤੇ ਇਸ ਭੰਬਲਭੂਸੇ ਨੂੰ ਵਧਾਉਣ ਲਈ ਸਿੱਖ ਵਿਰੋਧੀ ਤਾਕਤਾਂ ਅੱਡੀ ਛੋਟੀ ਦਾ ਜ਼ੋਰ ਲਾ ਰਹੀਆਂ ਹਨ | ਸੋ ਇਸ ਮਸਲੇ ਤੇ ਬਹੁਤ ਸਮਝ ਤੋਂ ਕੰਮ ਲੈਣ ਦੀ ਲੋੜ ਹੈ | (ਇਸ ਬਾਰੇ ਵਿਸਥਾਰ ਨਾਲ ਫਿਰ ਕਦੀ ਸਮਾਂ ਕੱਢ ਕੇ ਲਿਖਾਂਗਾ| ਇਸ ਸਵਾਲ ਦੇ ਜਵਾਬ ਲਈ ਇੰਨਾ ਹੀ ਕਾਫੀ ਹੈ) )
ਕਿਓਂਕਿ "ਪ੍ਰਥਮ ਭਗੌਤੀ ..." ਵਾਲਾ ਬੰਦ "ਚੰਡੀ ਦੀ ਵਾਰ" ਵਿਚ ਆਉਂਦਾ ਹੈ, ਜਿਸਨੂੰ ਦੁਰਗਾ ਦੀ ਵਾਰ ਵੀ ਆਖਿਆ ਜਾਂਦਾ ਹੈ| ਦੁਰਗਾ ਨੂੰ ਹੀ ਭਗਉਤੀ ਵੀ ਕਿਹਾ ਜਾਂਦਾ ਹੈ ਤੇ ਹਿੰਦੂ ਵੀਰ ਉਸਨੂੰ ਦੇਵੀ ਮੰਨ ਕੇ ਉਸਦੀ ਪੂਜਾ ਕਰਦੇ ਨੇ |
ਵਾਰ ਕੀ ਹੈ ? ਵਾਰ, ਕਵਿਤਾ ਦੀ ਉਹ ਵੰਨਗੀ ਹੈ ਜਿਹੜੀ ਕਿਸੇ ਬਹਾਦੁਰੀ ਦੇ ਕਿੱਸੇ ਨੂੰ ਬਿਆਨ ਕਰਦੀ ਹੈ, ਤੇ ਇਸਨੂੰ ਗਾਉਣ ਦਾ ਤਰੀਕਾ ਵੀ ਬੜਾ ਜੋਸ਼ੀਲਾ ਹੁੰਦਾ ਹੈ | ( ਉਧਾਰਨ ਦੇ ਤੌਰ ਤੇ ਸਾਡੇ ਢਾਢੀ ਸਿੰਘ ਜਦੋ ਸਿੱਖ ਇਤਿਹਾਸ ਨੂੰ ਵਾਰ ਦੇ ਰੂਪ ਵਿਚ ਸੰਗਤ ਵਿਚ ਪੇਸ਼ ਕਰਦੇ ਨੇ ਤਾ ਪੂਰੀ ਸੰਗਤ ਵਿਚ ਉਤਸ਼ਾਹ ਆ ਜਾਂਦਾ ਹੈ|) ਵਾਰ ਲਿਖਣ ਦਾ ਇਕ ਆਪਣਾ ਤਰੀਕਾ ਹੁੰਦਾ ਹੈ, ਜਿਸ ਵਿਚ ਸ਼ੁਰੂ ਵਿਚ ਵਾਰ ਲਿਖਣ ਵਾਲਾ ਆਪਣੇ ਇਸ਼ਟ ਦੀ, ਜਾ ਆਪਣੀਆਂ ਸਤਿਕਾਰਿਤ ਹਸਤੀਆਂ ਦੀ ਉਸਤਤ ਕਰਦਾ ਹੈ ਤੇ ਫਿਰ ਅੱਗੇ ਕਾਵ ਰੂਪ ਵਿਚ ਕਿਸੇ ਕਿੱਸੇ ਨੂੰ ਵਰਨਣ ਕਰਦਾ ਹੈ |
ਚੰਡੀ ਦੀ ਵਾਰ ਵਿਚ ਵੀ ਦੁਰਗਾ ਰਾਣੀ ( ਰਾਜਕੁਮਾਰੀ ) ਦਾ ਦੈਂਤ ਰਾਜਿਆਂ ਮਹਿਖਾਸੁਰ, ਸੁੰਭ, ਨਿਸੁੰਭ, ਰਕਤਬੀਜ ਆਦਿਕ ਨਾਲ ਲੜਾਈ ਦਾ ਵਰਨਣ ਹੈ | ਜੇਕਰ ਪ੍ਰੋਫ਼. ਗੁਰਨਾਮ ਸਿੰਘ ਮੁਕਤਸਰ ਦੀ ਕਿਤਾਬ "ਭਾਰਤੀ ਲੋਕ ਨੀਚ ਕਿਵੇਂ ਬਣੇ " ਪੜੀਏ ਤਾ ਉਸ ਵਿਚ ਦਿੱਤੇ ਹਵਾਲੇ ਤੇ ਬਾਕੀ ਲੋਕਾਂ ਦੀਆਂ ਇਤਿਹਾਸਿਕ ਖੋਜਾਂ ਨੂੰ ਮੰਨੀਏ ਇਹ ਜਾਹਿਰ ਹੈ ਕਿ ਮਹਿਖਾਸੁਰ, ਸੁੰਭ, ਨਿਸੁੰਭ, ਰਕਤਬੀਜ , ਰਾਵਣ ਆਦਿ ਦ੍ਰਵਿੜ ਰਾਜੇ ਸਨ ਤੇ ਇੰਦਰ ਵਿਸ਼ਨੂੰ ਰਾਮ ਕ੍ਰਿਸ਼ਨ ਆਦਿ ਆਰੀਅਨ ਰਾਜੇ ਸਨ | ਰਾਖਸ, ਦੈਂਤ , ਆਸੁਰ ਆਦਿ ਦ੍ਰਾਵਿੜਾਂ ਦੀਆਂ ਜਾਤੀਆਂ ਸਨ ਤੇ ਮਹਿਖਾਸੁਰ, ਸੁੰਭ, ਨਿਸੁੰਭ, ਰਕਤਬੀਜ ਆਦਿ ਇਹਨਾਂ ਜਾਤੀਆਂ ਦੇ ਸਰਦਾਰ ਤੇ ਰਾਜੇ ਸਨ| ਇੰਦਰ ਬਹੁਤ ਬਲਸ਼ਾਲੀ ਸੀ ਜਿਸ ਨੇ ਆਰੀਆ ਰਾਜ ਦਾ ਵਿਸਥਾਰ ਕੀਤਾ| ਜਦ ਮਹਿਖਾਸੁਰ ਨੇ ਇੰਦਰ ਨੂੰ ਹਰਾ ਕੇ ਭਜਾ ਦਿੱਤਾ ਤਾ ਇੰਦਰ ਨੇ ਦੁਰਗਾ ਕੋਲ ਫਰਿਆਦ ਕੀਤੀ | ਤੇ ਫਿਰ ਦੁਰਗਾ ਤੇ ਦੈਂਤ ਰਾਜੇ ਮਹਿਖਾਸੁਰ, ਸੁੰਭ, ਨਿਸੁੰਭ, ਰਕਤਬੀਜ ਆਦਿਕ ਦੀ ਬੜੀ ਘਮਾਸਾਨ ਲੜਾਈ ਹੋਈ ਤੇ ਅੰਤ ਨੂੰ ਦੈਂਤ ਰਾਜੇ ਬਹੁਤ ਬਹਾਦੁਰੀ ਨਾਲ ਲੜਾਈ ਕਰਦੇ ਹੋਏ ਮਾਰੇ ਗਏ ਪਰ ਜੰਗ ਦੇ ਮੈਦਾਨ ਵਿੱਚੋ ਪਿੱਛੇ ਨਹੀਂ ਹਟੇ | ਸੋ ਇਹ ਵਾਰ ਦੁਰਗਾ ਤੇ ਦੈਂਤਾਂ ਦੋਨ੍ਹਾਂ ਦੀ ਬਹਾਦੁਰੀ ਨੂੰ ਬਿਆਨ ਕਰਦੀ ਹੈ | ਇਹ ਜਰੂਰ ਹੈ ਕਿ ਇਸ ਲੜਾਈ ਵਿਚ ਦੁਰਗਾ ਦੀ ਜਿੱਤ ਹੋਈ ਤੇ ਦੈਂਤ ਬਹਾਦੁਰੀ ਨਾਲ ਲੜਦੇ ਹੋਏ ਜੰਗ ਦੇ ਮੈਦਾਨ ਵਿਚ ਮਾਰੇ ਗਏ |
ਇਕ ਗੱਲ ਹੋਰ ਦੇਖਣ ਵਾਲੀ ਹੈ ਕਿ ਜਿਆਦਤਰ ਟੀਕਾਕਾਰਾਂ ਨੇ ਦੁਰਗਾ ਨੂੰ ਆਪਣੇ ਟੀਕੇ ਵਿਚ ਦੇਵੀ ਲਿਖਿਆ ਹੈ ਪਰ ਚੰਡੀ ਦੀ ਵਾਰ ਵਿਚ ਜਿਆਦਾਤਰ ਰਾਣੀ ਜਾ ਰਾਜਕੁਮਾਰੀ ਲਿਖਿਆ ਹੈ ਜੋ ਕਿ ਪ੍ਰੋਫ਼. ਗੁਰਨਾਮ ਸਿੰਘ ( ਮੁਕਤਸਰ ) ਦੀ ਲਿਖਤ ਨਾਲ ਮੇਲ ਖਾਂਦੀ ਹੈ | ਕਿ ਜਿਹਨਾਂ ਰਾਜਿਆਂ ਤੇ ਰਾਣੀਆਂ ਨੇ ਆਰੀਅਨ ਰਾਜ ਦਾ ਵਿਸਥਾਰ ਕੀਤਾ ਓਹਨਾ ਨੂੰ ਹੀ ਦੇਵਤੇ ਤੇ ਦੇਵੀਆਂ ਕਹਿ ਕੇ ਪੂਜਿਆ ਗਿਆ |
ਇਹ ਤਾ ਸੀ ਚੰਡੀ ਦੀ ਵਾਰ ਦਾ ਸੰਖੇਪ ਵਿਚ ਸਾਰ | ਤੇ ਹੁਣ ਆਪਾਂ ਆਉਂਦੇ ਹਾਂ ਅਰਦਾਸ ਤੇ, ਜੋ ਕਿ ਅਸਲੀ ਪ੍ਰਸ਼ਨ ਹੈ |
ਸਿੱਖ ਦੀ ਅਰਦਾਸ ਦੀ ਇਕ ਰੂਪ ਰੇਖਾ ( FORMAT) ਨਿਰਧਾਰਿਤ ਹੈ ਜੋ ਕਿ ਸਿੱਖ ਰਹਿਤ ਮਰਯਾਦਾ ਵਿਚ ਦਰਜ ਹੈ | ਇਸ ਅਨੁਸਾਰ ਸਿੱਖ ਅਰਦਾਸ ਦੇ ਸ਼ੁਰੂ ਵਿਚ "ਪ੍ਰਥਮ ਭਗੌਤੀ .. " ਵਾਲਾ ਬੰਦ ਤੇ ਅਰਦਾਸ ਦੇ ਅੰਤ ਵਿਚ "ਨਾਨਕ ਨਾਮ ਚੜ੍ਹਦੀ ਕਲਾ " ਵਾਲਾ ਬੰਦ ਪੜਦਾ ਹੈ | ਇਹ ਦੋਨੋ ਹੀ ਬੰਦ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਨਹੀਂ ਹਨ |
ਹੁਣ ਜੇ ਅਰਦਾਸ ਨੂੰ ਥੋੜਾ ਹੋਰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾ ਸਿੱਖ ਅਰਦਾਸ ਵਿਚ ਅਕਾਲਪੁਰਖ ਤੋਂ ਸ਼ੁਰੂ ਕਰ ਕੇ, ਆਪਣੇ ਗੁਰੂ ਸਾਹਿਬਾਂ ਦੇ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਾ ਤੇ ਆਪਣਾ ਭਰੋਸਾ ਦ੍ਰਿੜ ਕਰਦਾ ਹੋਇਆ ਪੰਜ ਪਿਆਰਿਆਂ ਸਾਹਿਬਜ਼ਾਦਿਆਂ , ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦਾ ਹੋਇਆ, ਓਹਨਾ ਨੂੰ ਸਤਿਕਾਰ ਦਿੰਦਾ ਹੋਇਆ, ਆਪਣੀਆ ਮੰਗਾਂ ( ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਭਰੋਸਾ ਦਾਨ , ਨਾਮ ਦਾਨ ) ਆਦਿ ਅਕਾਲਪੁਰਖ ਅੱਗੇ ਰੱਖਦਾ ਹੈ | ਵਿਛੜੇ ਹੋਏ ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰ ਕਰਨ ਦੀ ਇੱਛਾ ਜਾਹਿਰ ਕਰਦਾ ਹੋਇਆ ਆਪਣੇ ਕਾਰਜ ( ਜਿਸ ਲਈ ਅਰਦਾਸ ਕੀਤੀ ਜਾਂਦੀ ਹੈ ) ਦੀ ਸਫਲਤਾ ਦੀ ਕਾਮਨਾ ਕਰਦਾ ਹੈ | ਤੇ ਅਖੀਰ ਤੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਹੋਇਆ ਦ੍ਰਿੜ ਕਰਦਾ ਹੈ, "ਹੇ ਅਕਾਲ ਪੁਰਖ, ਤੇਰੇ ਨਾਮ ( ਹੁਕਮ ) ਨੂੰ ਮੰਨਦੇ ਹੋਏ ਹੀ ਚੜ੍ਹਦੀ ਕਲਾ ਵਿਚ ਵਿਚਰਿਆ ਜਾ ਸਕਦਾ ਹੈ ਤੇ ਤੇਰੇ ਭਾਣੇ ਦੇ ਅੰਦਰ ਸਰਬੱਤ ਦਾ ਭਲਾ ਹੋਵੇ |"
ਸੋ ਅਰਦਾਸ "ਅਕਾਲ ਪੁਰਖ" ਦੇ ਸਿਮਰਨ ਤੋਂ ਸ਼ੁਰੂ ਹੁੰਦੀ ਹੈ ਤੇ ਅਕਾਲ ਪੁਰਖ ਦੇ ਭਾਣੇ ਵਿਚ ਸਰਬੱਤ ਦਾ ਭਲਾ ਮੰਗਦੇ ਹੋਏ ਸਮਾਪਤ ਹੁੰਦੀ ਹੈ |
ਕਿਓੰਕੇ 'ਪ੍ਰਥਮ ਭਗੌਤੀ ..." ਤੇ "ਨਾਨਕ ਨਾਮ ... " ਵਾਲਾ ਬੰਦ ਦੋਨੋ ਹੀ ਗੁਰੂ ਗਰੰਥ ਸਾਹਿਬ ਵਿਚ ਨਹੀਂ ਹਨ, ਸੋ ਇਹਨਾਂ ਦੇ ਅਰਦਾਸ ਵਿਚ ਸ਼ਾਮਿਲ ਕਾਰਨ ਦਾ ਇੱਕੋ ਇਕ ਕਾਰਨ ਇਹ ਹੈ ਕਿ ਇਹ ਦੋਵੇ ਹੀ ਬੰਦ ਸਾਡੀ ਅਰਦਾਸ ਦੀ ਰੂਪ ਰੇਖਾ ( FORMAT) ਵਿਚ ਸਹੀ ਬੈਠਦੇ ਹਨ |
ਨਾਨਕ ਨਾਮ ... ਵਾਲੇ ਬੰਦ ਤੇ ਕਿੰਤੂ ਪਰੰਤੂ ਨਹੀਂ ਹੈ ਤੇ ਲਗਭਗ ਹਰ ਇਕ ਨੂੰ ਪ੍ਰਵਾਨ ਹੈ, ਸੋ ਉਸ ਬਾਰੇ ਜਿਆਦਾ ਵਿਸ਼ਲੇਸ਼ਣ ਦੇ ਲੋੜ ਨਹੀਂ | ਹੁਣ ਆਉਂਦੇ ਹਾਂ ਪ੍ਰਥਮ ਭਗੌਤੀ .. ਵਾਲੇ ਬੰਦ ਤੇ |
ਜੇਕਰ ਦਸਮ ਗਰੰਥ / ਚੰਡੀ ਦੀ ਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨੀਏ, ਤੇ ਉਪਰੋਕਤ ਵਰਨਣ ਕੀਤੇ ਅਨੁਸਾਰ ਇਹ ਮੰਨੀਏ ਵਾਰ ਦੇ ਆਰੰਭ ਵਿਚ ਵਾਰ ਲਿਖਣ ਵਾਲਾ ਆਪਣੇ ਇਸ਼ਟ ਦੀ ਉਸਤਤਿ ਕਰਦਾ ਹੈ ਤਾ ਇਸ ਗੱਲ ਤੇ ਕੋਈ ਸ਼ੰਕਾ ਨਹੀ ਰਹਿ ਜਾਂਦਾ ਕਿ ਭਗੌਤੀ ਦਾ ਅਰਥ ਸਿਰਫ "ਅਕਾਲ ਪੁਰਖ" ਹੀ ਹੈ | ਕਿਓਂਕਿ ਸਾਰੀ ਹੀ ਗੁਰਬਾਣੀ ਤੇ ਸਾਰੇ ਗੁਰੂ ਸਾਹਿਬਾਂ ਦਾ ਜੀਵਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਸਾਹਿਬਾਨ ਤੇ ਗੁਰੂ ਕੇ ਸਿਖਾਂ ਦਾ ਇਕੋ ਇਕ ਇਸ਼ਟ ਸਿਰਫ ਤੇ ਸਿਰਫ ਅਕਾਲ ਪੁਰਖ ਹੀ ਹੈ ਤੇ ਉਸਤੋਂ ਬਿਨਾ ਹੋਰ ਕੋਈ ਨਹੀਂ |
ਹੁਣ ਜੇਕਰ ਇਹ ਮੰਨੀਏ ਕਿ ਦਸਮ ਗਰੰਥ / ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ ਪਰ ਇਹ ਬੰਦ ਇਸ ਕਰਕੇ ਅਰਦਾਸ ਵਿਚ ਸ਼ਾਮਿਲ ਕੀਤਾ ਗਿਆ ਹੈ ਕਿ ਇਹ ਸਿੱਖ ਦੀ ਅਰਦਾਸ ਦੀ ਰੂਪ ਰੇਖਾ ( FORMAT ) ਦੇ ਅਨੁਸਾਰ ਹੈ | ਤਾ ਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਭਗੌਤੀ ਸ਼ਬਦ ਦੇ ਅਰਥ ਸਿਰਫ ਅਕਾਲ ਪੁਰਖ ਹੀ ਕੀਤੇ ਜਾਣ | ਜੇ ਭਗੌਤੀ ਦੇ ਅਰਥ ਦੁਰਗਾ ਜਾ ਭਗਉਤੀ ਦੇਵੀ ਕੀਤੇ ਜਾਣ ਤੇ ਇਹ ਸਿੱਖ ਦੀ ਅਰਦਾਸ ਅਤੇ ਸਿੱਖੀ ਵਿਚਾਰਧਾਰਾ ਦੇ ਹਿਸਾਬ ਨਾਲ ਬਿਲਕੁਲ ਗ਼ਲਤ ਹੈ |
ਕੁਛ ਵਿਦਵਾਨਾਂ ਦੀ ਰਾਏ ਇਹ ਹੈ ਕਿ "ਭਗੌਤੀ" ਸ਼ਬਦ ਨੂੰ ਬਦਲ ਕੇ "ਪ੍ਰਥਮ ਅਕਾਲ ਪੁਰਖ ਸਿਮਰ ਕੇ ... " ਕਰ ਦੇਣਾ ਚਾਹੀਦਾ ਹੈ ਤੇ ਬਾਕੀ ਸਭ ਠੀਕ ਹੈ | ਪਰ ਮੇਰੀ ਨਿੱਜੀ ਰਾਏ ਅਨੁਸਾਰ ਸ਼ਬਦ "ਭਗੌਤੀ' ਹੈ ਜਾ ਅਕਾਲ ਪੁਰਖ ਦਾ ਕੋਈ ਹੋਰ ਨਾਮ ਜਿਵੇਂ ਕਿ ਗੋਪਾਲ, ਰਾਮ, ਅਲਾਹ, ਮੌਲਾ, ਖਸਮ, ਠਾਕੁਰ, ਵਾਹਿਗੁਰੂ, ਆਦਿ, ਇਸ ਨਾਲ ਜਿਆਦਾ ਫਰਕ ਨਹੀਂ ਪੈਂਦਾ | ਕਿਓਂ ਕਿ ਰਾਮ, ਠਾਕੁਰ, ਗੋਪਾਲ ਆਦਿਕ ਨਾਮ ਵੀ ਗੁਰਬਾਣੀ ਵਿਚ ਅਕਾਲ ਪੁਰਖ ਲਈ ਵਰਤੇ ਗਏ ਹਨ ਜਦ ਕਿ ਹਿੰਦੂ ਵੀਰ ਇਹਨਾਂ ਨੂੰ ਆਪਣੇ ਇਸ਼ਟ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਮੰਨ ਕੇ ਪੂਜਾ ਕਰਦੇ ਹਨ |
ਨਿਰਾਕਾਰ ਰੂਪ ਵਿਚ ਅਕਾਲ ਪੁਰਖ ਦਾ ਆਪਣਾ ਕੋਈ ਵੀ ਨਾਮ ( ਰੰਗ, ਰੂਪ, ਭੇਖ ) ਨਹੀਂ ਹੈ ਤੇ ਸਾਕਾਰ ਰੂਪ ਵਿਚ ਸਾਰੇ ਹੀ ਨਾਮ ਉਸਦੇ ਹਨ, ਫਿਰ ਭਾਵੇ ਕੋਈ ਉਸਨੂੰ ਕਿਸੇ ਵੀ ਨਾਮ ਨਾਲ ਬੁਲਾਵੇ ਕੋਈ ਫਰਕ ਨਹੀਂ ਪੈਂਦਾ | ਅਕਾਲ ਪੁਰਖ ਦਾ ਸਬੰਧ ਇਨਸਾਨ ਦੇ ਕਰਮ ਪਿੱਛੇ ਛੁਪੀ ਉਸਦੀ ਭਾਵਨਾ ਨਾਲ ਹੈ |
ਸੋ ਮੁਕਦੀ ਗੱਲ ਇਹ ਹੈ ਕਿ ਅਰਦਾਸ ਕਰਨ ਸਮੇ ਸ਼ਬਦ "ਭਗੌਤੀ" ਦਾ ਉਚਾਰਨ ਜਾ ਸ਼ਬਦ "ਅਕਾਲ ਪੁਰਖ" ਦਾ ਉਚਾਰਨ ਜਿਆਦਾ ਮਹੱਤਵ ਨਹੀਂ ਰੱਖਦਾ, ਸਗੋਂ ਉਸ ਉਚਾਰਨ ਸਮੇ ਇਨਸਾਨ ਦਾ ਧਿਆਨ "ਅਕਾਲ ਪੁਰਖ" ਵਿਚ ਹੈ ਜਾ ਨਹੀਂ ਇਹ ਜਿਆਦਾ ਮਹੱਤਵ ਰੱਖਦਾ ਹੈ | ਹਰ ਸਿੱਖ ਦਾ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜਦੋ ਉਹ ਅਰਦਾਸ ਵਿਚ "ਪ੍ਰਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈਂ ਧਿਆਏ" ਦਾ ਉਚਾਰਨ ਕਰਦਾ ਹੈ ਤਾ ਉਸਦਾ ਸਿਰਫ ਇਕ ਹੀ ਅਰਥ ਹੈ " ਸਭ ਤੋਂ ਪਹਿਲਾਂ ਅਕਾਲ ਪੁਰਖ ਨੂੰ ਯਾਦ ਕਰਕੇ ਗੁਰੂ ਨਾਨਕ ਸਾਹਿਬ ਦਾ ਧਿਆਨ ਕਰਦਾ ਹਾਂ |"
ਇਸ ਲਈ ਇਸ ਵਿਸ਼ੇ ਵਿਚ ਕਿਸੇ ਤਰਕਸ਼ੀਲ ਵਾਦੀ ਤਰਕ ਜਾ ਭੰਬਲਭੂਸੇ ਵਿਚ ਪੈਣ ਦੇ ਕੋਈ ਲੋੜ ਨਹੀਂ | ਤੇ ਜਿਹੜਾ ਇਸ ਮਾਮਲੇ ਵਿਚ ਜਿਆਦਾ ਬਹਿਸ ਵਿਚ ਪਵੇ ਉਸਨੂੰ ਹੱਥ ਜੋੜ ਕੇ ਪਾਸੇ ਹੋ ਜਾਵੋ | ਕਿਓੰਕੇ ਅਜਿਹੇ ਵਿਸ਼ੇ ਤੇ ਜਰੂਰਤ ਤੋਂ ਜਿਆਦਾ ਬਹਿਸ ਸਮਾਂ ਖ਼ਰਾਬ ਕਾਰਨ ਤੋਂ ਇਲਾਵਾ ਕੁਛ ਨਹੀਂ |
Sunday, May 16, 2010
Mool Mantra
Mool mantra is the description of God.
IK OMKAR - God is one.
SATNAM - His name is truth.
KARTA - He is the creator of whole world,
PURAKH - He lives in everything he created.
NIRBHAU - He is fearless.
NIRVAIR - He never hates anyone.
AKAAL MURAT - He is beyond the time.He is immortal.
AJOONI - He neither borns never dies.
SAIBHANG - He is self created. Neither anyone has created Him nor anyone gave Him the birth.
GURUPRASAD - Only true guru can help us to meet him.
(and true Guru is "Guru Granth Sahib ji". Listening, reciting and obeying Grubani can only help us to meet GOD)

Thursday, August 20, 2009
Sikhism
1) Sikhism is a practical religion. It does not consist in a certain set of beliefs or mere words. Religion does not imply wandering to shrines and tombs, or following austerities of Yogis. Sikhism is a way of life, something to be lived according to a pattern. Its main virtue is simplicity. There is no supernaturalism or mythology on which it rests. It does not believe in devils or angels or heavenly spirits.
2) Sikhism is a universal religion.
3) Sikhism is opposed to all ritualism and formalism.
4) Sikhism does not enjoin blind faith. Blind obedience to an external authority is dis-couraged. The death of the intellect can not be a condition of the life of the spirit. Faith does not start with surmises or absurdities.
5) Sikhism is a faith of hope and cheer. Though it affirms Karma, it recognises the possibility of the modification of one's Karma with the grace of the Guru or God. It does not lead to despair and defeatism.
6) Sikhism is a democratic religion. The decisions of the Sangat are regarded as resolutions having the force of law (Gurmatta) Guru Gobind Singh Sahib vested the authority of the organisation in the Panth.

Tuesday, July 7, 2009
About "Sri Guru Granth Sahib" by Non-Sikhs
"Max Arthur Macauliffe" writes about the authenticity of the Guru's teaching:
The Sikh religion differs as regards the authenticity of its dogmas from most other theological systems. Many of the great teachers the world has known, have not left a line of their own composition and we only know what they taught through tradition or second-hand information. If Pythagoras wrote of his tenets, his writings have not descended to us. We know the teachings of Socrates only through the writings of Plato and Xenophon. Buddha has left no written memorial of his teaching. Kungfu-tze, known to Europeans as Confucius, left no documents in which he detailed the principles of his moral and social system. The founder of Christianity did not reduce his doctrines to writing and for them we are obliged to trust to the gospels according to Matthew, Mark, Luke and John. The Arabian Prophet did not himself reduce to writing the chapters of the Quran. They were written or compiled by his adherents and followers.
"But the compositions of Sikh Gurus are preserved and we know at first hand what they taught."
Pearl Buck, a Nobel laureate, gives the following comment on receiving the First English translation of the Guru Granth Sahib:
.... I have studied the scriptures of the great religions, but I do not find elsewhere the same power of appeal to the heart and mind as I find here in these volumes. They are compact in spite of their length, and are a revelation of the vast reach of the human heart, varying from the most noble concept of God, to the recognition and indeed the insistence upon the practical needs of the human body. There is something strangely modern about these scriptures and this puzzles me until I learned that they are in fact comparatively modern, compiled as late as the 16th century, when explorers were beginning to discover that the globe upon which we all live is a single entity divided only by arbitrary lines of our own making. Perhaps this sense of unity is the source of power I find in these volumes.
"They speak to a person of any religion or of none."
They speak for the human heart and the searching mind....

Char Sahibzade
1. Sahibzada Ajit Singh
2. Sahibzada Jujhar Singh
3. Sahibzada Jorawar Singh
4. Sahibzada Fateh Singh
Monday, July 6, 2009
Panj Piyare
1. Bhai Daya Singh
2. Bhai Dharam Singh
3. Bhai Himmat Singh
4. Bhai Mohkam Singh
5. Bhai Sahib Singh
2. Bhai Dharam Singh
3. Bhai Himmat Singh
4. Bhai Mohkam Singh
5. Bhai Sahib Singh
Subscribe to:
Posts (Atom)